ਜੇਕਰ ਤੁਹਾਡਾ ਵਿਸ਼ਵਾਸ਼ ਹੈ ਕਿ ਤੁਹਾਨੂੰ Treatment Order ਉਪਰ ਨਹੀਂ ਹੋਣਾ ਚਾਹੀਦਾ, ਤੁਹਾਡੇ ਕੋਲ ਇਹ ਵਿਕਲਪ ਹਨ:
ਇਲਾਜ ਕਰਨ ਵਾਲੀ ਟੀਮ ਨਾਲ ਗੱਲ ਕਰੋ
ਤੁਹਾਡਾ ਇਲਾਜ ਕਰ ਰਿਹਾ ਮਨੋਵਿਗਿਆਨੀ ਕਿਸੇ ਸਮੇਂ ਵੀ ਤੁਹਾਡਾ Treatment Order ਰੱਦ ਕਰ (ਹਟਾ) ਸਕਦਾ ਹੈ।
ਆਪਣਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਲਓ
Independent Mental Health Advocacy ਸੇਵਾ ਤੁਹਾਨੂੰ ਆਪਣਾ ਇਲਾਜ ਕਰ ਰਹੀ ਟੀਮ ਨਾਲ ਇਸ ਬਾਰੇ ਗੱਲਬਾਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਤੁਸੀਂ ਉਹਨਾਂ ਨੂੰ 1300 947 820 ਉਪਰ ਫੋਨ ਕਰ ਸਕਦੇ ਹੋ।
ਪਰਿਵਾਰ ਦਾ ਜੀਅ, ਦੋਸਤ ਜਾਂ ਸੰਭਾਲਕਰਤਾ ਵੀ ਤੁਹਾਡਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਕਰਨ ਦੇ ਯੋਗ ਹੋ ਸਕਦਾ ਹੈ।
ਕਿਸੇ ਹੋਰ ਮਨੋਵਿਗਿਆਨੀ ਤੋਂ ਦੂਸਰੀ ਰਾਇ ਲਓ
ਆਪਣੇ ਇਲਾਜ ਅਤੇ ਕੀ ਤੁਸੀਂ ਲਾਜ਼ਮੀ ਇਲਾਜ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਦੇ ਬਾਰੇ ਤੁਸੀਂ ਕਿਸੇ ਹੋਰ ਮਨੋਵਿਗਿਆਨੀ ਤੋਂ ਦੂਸਰੀ ਰਾਇ ਲੈ ਸਕਦੇ ਹੋ।
Second Psychiatric Opinion Service on 1300 503 426 ਨੂੰ ਫੋਨ ਕਰਕੇ ਜਾਂ Second Psychiatric Opinion Service ਨੂੰ ਈਮੇਲ ਕਰਕੇ ਤੁਸੀਂ ਦੂਸਰੀ ਰਾਇ ਲੈ ਸਕਦੇ ਹੋ।
ਪੁੱਛੋ ਕਿ ਅਸੀਂ ਆਪਣਾ ਫੈਸਲਾ ਕਿਉਂ ਲਿਆ ਹੈ
ਤੁਸੀਂ ਲਿਖਤੀ ਸਪੱਸ਼ਟੀਕਰਨ ਲਈ ਕਹਿ ਸਕਦੇ ਹੋ ਕਿ ਟ੍ਰਿਬਿਊਨਲ ਨੇ ਆਪਣਾ ਫੈਸਲਾ ਕਿਉਂ ਲਿਆ ਹੈ। ਇਸ ਨੂੰ ਕਾਰਣਾਂ ਦਾ ਬਿਆਨ ਕਿਹਾ ਜਾਂਦਾ ਹੈ।
ਤੁਸੀਂ ਕਾਰਣਾਂ ਦੇ ਬਿਆਨ ਲਈ ਕਹਿ ਸਕਦੇ ਹੋ:
- ਸਾਡਾ Request a statement of reasons form ਵਰਤ ਕੇ ਜਾਂ
- Mental Health Tribunal ਨੂੰ ਈਮੇਲ ਕਰਕੇ।
ਇਹ ਬੇਨਤੀ ਸੁਣਵਾਈ ਦੇ 20 ਕੰਮ ਵਾਲੇ ਦਿਨਾਂ ਦੇ ਅੰਦਰ ਅੰਦਰ ਕੀਤੀ ਜਾਣੀ ਜ਼ਰੂਰੀ ਹੈ।
ਜੇਕਰ ਤੁਸੀਂ ਕਾਰਣਾਂ ਦੇ ਬਿਆਨ ਲਈ ਕਹਿੰਦੇ ਹੋ ਤਾਂ ਅਸੀਂ ਇਸ ਦੀ ਨਕਲ ਤੁਹਾਡਾ ਇਲਾਜ ਕਰ ਰਹੀ ਟੀਮ ਨੂੰ ਵੀ ਭੇਜਾਂਗੇ। ਜੇਕਰ ਤੁਹਾਡਾ ਇਲਾਜ ਕਰ ਰਹੀ ਟੀਮ ਕਾਰਣਾਂ ਦੇ ਬਿਆਨ ਲਈ ਕਹਿੰਦੀ ਹੈ ਤਾਂ ਅਸੀਂ ਇਸ ਦੀ ਨਕਲ ਤੁਹਾਨੂੰ ਵੀ ਭੇਜਾਂਗੇ।
ਕਾਨੂੰਨੀ ਸਲਾਹ ਲਵੋ
ਇੱਥੇ ਸੰਪਰਕ ਕਰਕੇ ਤੁਸੀਂ ਸਲਾਹ ਵਾਸਤੇ ਵਕੀਲ ਲਈ ਕਹਿ ਸਕਦੇ ਹੋ:
- Victoria Legal Aid - 1300 792 387
- Mental Health Legal Centre - (03) 9629 4422
ਤੁਸੀਂ ਆਪਣੀ ਸਹਾਇਤਾ ਲਈ ਨਿੱਜੀ ਵਕੀਲ ਲਈ ਵੀ ਕਹਿ ਸਕਦੇ ਹੋ।
ਟ੍ਰਿਬਿਊਨਲ ਦੀ ਦੂਸਰੀ ਸੁਣਵਾਈ ਲਈ ਕਹੋ
ਜੇਕਰ ਤੁਸੀਂ Treatment Order ਉਪਰ ਹੋ ਤਾਂ ਤੁਸੀਂ Order ਨੂੰ ਰੱਦ ਕਰਨ (ਹਟਾਉਣ) ਲਈ ਕਿਸੇ ਸਮੇਂ ਵੀ ਦੂਸਰੀ ਸੁਣਵਾਈ ਲਈ ਕਹਿ ਸਕਦੇ ਹੋ।
ਤੁਸੀਂ ਦੂਸਰੀ ਸੁਣਵਾਈ ਲਈ ਕਹਿ ਸਕਦੇ ਹੋ:
- ਸਾਡੇ Request another hearing form ਨੂੰ ਵਰਤ ਕੇ ਜਾਂ
- Mental Health Tribunal ਨੂੰ ਈਮੇਲ ਕਰਕੇ।
ਜਦੋਂ ਤੁਸੀਂ ਦੂਸਰੀ ਸੁਣਵਾਈ ਲਈ ਕਹਿੰਦੇ ਹੋ ਅਤੇ ਤੁਹਾਡੀ ਸੁਣਵਾਈ ਹੋਣ ਵਿੱਚ ਆਮ ਤੌਰ ਤੇ 2 ਹਫਤਿਆਂ ਦਾ ਸਮਾਂ ਲੱਗ ਜਾਂਦਾ ਹੈ।
ਸਾਡੇ ਫੈਸਲੇ ਦੀ VCAT ਨੂੰ ਅਪੀਲ ਕਰਨੀ
ਤੁਸੀਂ ਸਾਡੇ ਫੈਸਲੇ ਦੀ Victorian Civil and Administrative Tribunal (VCAT) ਨੂੰ ਅਪੀਲ ਕਰ ਸਕਦੇ ਹੋ। ਇਸ ਦਾ ਅਰਥ VCAT ਤੁਹਾਡੇ Order ਨੂੰ ਰੱਦ ਕਰਨ (ਹਟਾਉਣ) ਜਾਂ ਬਦਲਣ ਬਾਰੇ ਫੈਸਲਾ ਕਰਨ ਲਈ ਸੁਣਵਾਈ ਕਰੇਗਾ।
ਹੋਰ ਜਾਣਕਾਰੀ VCAT ਵੈਬਸਾਈਟ ਉਪਰ ਲੱਭੋ।