Mental Health Tribunal ਕੀ ਹੈ?
Mental Health Tribunal ਫੈਸਲਾ ਕਰਦਾ ਹੈ ਕਿ ਕੀ ਮਰੀਜ਼ ਨੂੰ ਮਾਨਸਿਕ ਸਿਹਤ ਦੇ ਜ਼ਬਰੀ ਇਲਾਜ ਦੀ ਲੋੜ ਹੈ (ਇਲਾਜ ਜਿਹੜਾ ਉਹਨਾਂ ਲਈ ਕਰਵਾਉਣਾ ਜ਼ਰੂਰੀ ਹੈ)। ਅਸੀਂ ਤੁਹਾਡੀ ਸਿਹਤ ਸੇਵਾ ਤੋਂ ਸੁਤੰਤਰ ਹਾਂ ਅਤੇ ਤੁਹਾਡੇ ਹੱਕਾਂ ਦੇ ਬਚਾਅ ਲਈ ਜਾਇਜ਼ ਸੁਣਵਾਈਆਂ ਪ੍ਰਦਾਨ ਕਰਦੇ ਹਾਂ।
ਟ੍ਰਿਬਿਊਨਲ ਦੀ ਸੁਣਵਾਈ ਵਿੱਚ ਕੀ ਹੁੰਦਾ ਹੈ?
ਟ੍ਰਿਬਿਊਨਲ ਸੁਣਵਾਈ ਇਕ ਮੀਟਿੰਗ ਹੈ ਜਿੱਥੇ ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਨੂੰ ਮਾਨਸਿਕ ਸਿਹਤ ਦੇ ਇਲਾਜ ਦੀ ਜ਼ਰੂਰੀ ਲੋੜ ਹੈ।
- ਟ੍ਰਿਬਿਊਨਲ ਦੇ ਤਿੰਨ ਮੈਂਬਰ ਤੁਹਾਡਾ ਇਲਾਜ ਕਰ ਰਹੀ ਟੀਮ ਦੀ ਰਿਪੋਰਟ ਅਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਪੜ੍ਹਦੇ ਹਨ
- ਅਸੀਂ ਤੁਹਾਡੇ ਅਤੇ ਤੁਹਾਡਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਦੇ ਹਾਂ। ਅਸੀਂ ਤੁਹਾਨੂੰ ਤੁਹਾਡੇ ਵਿਚਾਰਾਂ ਅਤੇ ਤਰਜੀਹਾਂ ਬਾਰੇ ਪੁੱਛਦੇ ਹਾਂ।
- ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਡਾ ਇਲਾਜ ਲਾਜ਼ਮੀ ਹੋਵੇਗਾ (ਇਲਾਜ ਜਿਹੜਾ ਤੁਹਾਡੇ ਲਈ ਕਰਵਾਉਣਾ ਜ਼ਰੂਰੀ ਹੈ)
- ਅਸੀਂ ਤੁਹਾਨੂੰ ਆਪਣਾ ਫੈਸਲਾ ਦੱਸਦੇ ਹਾਂ।
ਸੁਣਵਾਈ ਆਮ ਤੌਰ 'ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਕੀਤੀ ਜਾਂਦੀ ਹੈ। ਸੁਣਵਾਈ ਵਿੱਚ ਲਗਭਗ 1 ਘੰਟਾ ਲੱਗਦਾ ਹੈ (ਵਿਚਾਰ ਵਟਾਂਦਰੇ ਲਈ 40 ਮਿੰਟ ਨਿਰਧਾਰਤ ਕੀਤੇ ਗਏ ਹਨ)। ਉਹ ਨਿੱਜੀ ਅਤੇ ਗੁਪਤ ਹੁੰਦੀਆਂ ਹਨ।
ਸੁਣਵਾਈਆਂ ਵਿੱਚ ਟ੍ਰਿਬਿਊਨਲ ਦੇ 3 ਮੈਂਬਰ ਹੁੰਦੇ ਹਨ:
- ਕਾਨੂੰਨ ਵਾਲਾ ਮੈਂਬਰ
- ਮਨੋਵਿਗਿਆਨੀ ਜਾਂ ਡਾਕਟਰੀ ਮੈਂਬਰ
- ਭਾਈਚਾਰਕ ਮੈਂਬਰ।
ਮੈਂ ਸੁਣਵਾਈ ਲਈ ਕਿਉਂ ਜਾਵਾਂ?
ਤੁਹਾਡੀ ਸੁਣਵਾਈ ਆਪਣੀ ਗੱਲ ਕਹਿਣ ਦਾ ਇਕ ਮਹੱਤਵਪੂਰਣ ਮੌਕਾ ਹੈ ਕਿ ਕੀ ਤੁਹਾਨੂੰ ਲਾਜ਼ਮੀ ਜੇ ਤੁਸੀਂ ਹਿੱਸਾ ਨਹੀਂ ਲੈਂਦੇ ਤਾਂ ਸਾਨੂੰ ਤੁਹਾਡੇ ਬਿਨਾਂ ਫ਼ੈਸਲਾ ਲੈਣਾ ਪਵੇਗਾ।
ਟ੍ਰਿਬਿਊਨਲ ਅਸਲ ਵਿੱਚ ਕੀ ਫੈਸਲਾ ਕਰੇਗਾ?
ਅਸੀਂ ਤੁਹਾਡਾ Treatment Order ਰੱਦ ਕਰਨ (ਹਟਾਉਣ) ਦਾ ਫੈਸਲਾ ਕਰ ਸਕਦੇ ਹਾਂ। ਜੇਕਰ ਅਸੀਂ ਤੁਹਾਡਾ Treatment Order ਰੱਦ ਕਰਦੇ ਹਾਂ ਤੁਸੀਂ ਇਲਾਜ ਜਾਰੀ ਰੱਖਣ ਦਾ ਫੈਸਲਾ ਕਰ ਸਕਦੇ ਹੋ।
ਅਸੀਂ ਇਹਨਾਂ ਵਿੱਚੋਂ ਕਿਸੇ ਇਕ ਆਦੇਸ਼ ਨੂੰ ਦੇਣ ਦਾ ਫ਼ੈਸਲਾ ਵੀ ਕਰ ਸਕਦੇ ਹਾਂ:
- ਭਾਈਚਾਰਕ ਇਲਾਜ ਦਾ ਆਦੇਸ਼ (Community treatment order) –
ਤੁਹਾਡਾ ਇਲਾਜ ਹੋਣਾ ਲਾਜ਼ਮੀ ਹੈ ਪਰ ਹਸਪਤਾਲ ਵਿੱਚ ਰਹਿਣ ਦੀ ਲੋੜ ਨਹੀਂ ਹੈ। ਤੁਹਾਡਾ ਇਲਾਜ ਕਰਨ ਵਾਲਾ ਮਨੋਚਿਕਿਤਸਕ ਕਿਸੇ ਵੀ ਸਮੇਂ ਇਸ ਨੂੰ ਰੱਦ ਕਰ ਸਕਦਾ ਹੈ। - ਹਸਪਤਾਲ ਵਿੱਚਲੇ ਮਰੀਜ਼ ਦੇ ਇਲਾਜ ਦਾ ਆਦੇਸ਼ (Inpatient treatment order) –
ਤੁਹਾਨੂੰ ਲਾਜ਼ਮੀ ਤੌਰ 'ਤੇ ਹਸਪਤਾਲ ਵਿੱਚ ਹੋਣਾ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਤੁਹਾਡਾ ਇਲਾਜ ਕਰਨ ਵਾਲਾ ਮਨੋਚਿਕਿਤਸਕ ਇਸ ਆਦੇਸ਼ ਨੂੰ ਰੱਦ ਕਰ ਸਕਦਾ ਹੈ ਜਾਂ ਇਸ ਨੂੰ ਕਿਸੇ ਵੀ ਸਮੇਂ ਭਾਈਚਾਰਕ ਇਲਾਜ ਦੇ ਆਦੇਸ਼ (community treatment order) ਵਿੱਚ ਬਦਲ ਸਕਦਾ ਹੈ।
ਜੇ ਤੁਸੀਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ ਤਾਂ ਇਲਾਜ ਦਾ ਆਦੇਸ਼ (treatment order) 6 ਮਹੀਨਿਆਂ ਤੱਕ ਦਾ ਹੋ ਸਕਦਾ ਹੈ।
ਜੇ ਤੁਸੀਂ 18 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹੋ ਤਾਂ ਇਲਾਜ ਦਾ ਆਦੇਸ਼ (treatment order) ਸਿਰਫ਼ 3 ਮਹੀਨਿਆਂ ਤੱਕ ਦਾ ਹੋ ਸਕਦਾ ਹੈ।
ਟ੍ਰਿਬਿਊਨਲ ਕਿਵੇਂ ਫੈਸਲਾ ਕਰੇਗਾ?
ਇਹਨਾਂ 4 ਸਵਾਲਾਂ, ਜੋ ਕਿ Mental Health Act 2014 ਦੇ ਮਾਪਦੰਡਾਂ ਉਪਰ ਅਧਾਰਿਤ ਹਨ, ਦੇ ਜਵਾਬ ਦੇ ਕੇ ਅਸੀਂ ਫੈਸਲਾ ਕਰਦੇ ਹਾਂ ਕਿ ਕੀ ਤੁਹਾਨੂੰ Treatment Order ਦੀ ਲੋੜ ਹੈ:
- ਕੀ ਤੁਹਾਨੂੰ ਮਾਨਸਿਕ ਬਿਮਾਰੀ ਹੈ?
- ਤੁਹਾਡੀ ਮਾਨਸਿਕ ਸਿਹਤ ਜਾਂ ਸਰੀਰਕ ਸਿਹਤ ਵਿੱਚ ਗੰਭੀਰ ਗਿਰਾਵਟ, ਜਾਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਗੰਭੀਰ ਨੁਕਸਾਨ ਤੋਂ ਬਚਾਉਣ ਲਈ, ਕੀ ਤੁਹਾਨੂੰ ਇਲਾਜ ਦੀ ਹੁਣ ਲੋੜ ਹੈ?
- ਜੇਕਰ ਤੁਸੀਂ Treatment Order ਉਪਰ ਹੋ, ਕੀ ਤੁਹਾਡਾ ਇਲਾਜ ਹੁਣੇ ਹੀ ਹੋਵੇਗਾ?
- ਕੀ Treatment Order ਹੀ ਇਕ ਤਰੀਕਾ ਹੈ ਜਿਸ ਨਾਲ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡਾ ਉਹ ਇਲਾਜ ਹੋਵੇਗਾ ਜਿਸ ਦੀ ਤੁਹਾਨੂੰ ਲੋੜ ਹੈ?
ਜੇਕਰ ਸਾਰੇ 4 ਸਵਾਲਾਂ ਦੇ ਜਵਾਬ ਹਾਂ ਵਿੱਚ ਹਨ ਅਸੀਂ Treatment Order ਜਾਰੀ ਕਰ ਦੇਵਾਂਗੇ।
ਜੇਕਰ ਸਵਾਲਾਂ ਵਿੱਚੋਂ ਕਿਸੇ ਦਾ ਵੀ ਜਵਾਬ ਨਾਂਹ ਵਿੱਚ ਹੈ ਅਸੀਂ ਤੁਹਾਡਾ Treatment Order ਰੱਦ ਕਰ (ਹਟਾ) ਦੇਵਾਂਗੇ।
ਆਪਣੀ ਸੁਣਵਾਈ ਲਈ ਤਿਆਰੀ ਕਿਵੇਂ ਕਰਨੀ ਹੈ?
ਤੁਸੀਂ ਤਿਆਰੀ ਕਰਨ ਲਈ ਇਹ ਚੀਜ਼ਾਂ ਕਰ ਸਕਦੇ ਹੋ:
- ਤੁਹਾਡੀ ਤਿਆਰੀ ਵਿੱਚ ਮਦਦ ਕਰਨ ਲਈ ਕਿਸੇ ਨੂੰ ਆਪਣੇ ਨਾਲ ਲਿਆਓ
- ਤੁਹਾਡੇ ਬਾਰੇ ਇਲਾਜ ਕਰਨ ਵਾਲੀ ਟੀਮ ਦੀ ਰਿਪੋਰਟ ਪੜ੍ਹੋ
- ਯੋਜਨਾ ਬਣਾਓ ਕਿ ਤੁਸੀਂ ਕੀ ਕਹੋਗੇ
- ਹਿੱਸਾ ਲੈਣ ਦੇ ਤਰੀਕੇ ਬਾਰੇ ਆਪਣੀ ਇਲਾਜ ਕਰਨ ਵਾਲੀ ਟੀਮ ਜਾਂ ਟ੍ਰਿਬਿਊਨਲ ਨਾਲ ਗੱਲ ਕਰੋ
- ਸੁਣਵਾਈ ਵਿੱਚ ਔਨਲਾਈਨ ਸ਼ਾਮਲ ਹੋਣ ਦਾ ਲਿੰਕ ਸੁਣਵਾਈ ਤੋਂ 3 ਦਿਨ ਪਹਿਲਾਂ ਉਪਲਬਧ ਹੋਵੇਗਾ।
- ਟ੍ਰਿਬਿਊਨਲ ਨਾਲ ਸੰਪਰਕ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਸੁਣਵਾਈ ਵਿੱਚ ਔਨਲਾਈਨ ਸ਼ਾਮਲ ਹੋਣ ਲਈ ਲਿੰਕ ਈਮੇਲ ਕਰੀਏ
- ਟ੍ਰਿਬਿਊਨਲ ਨੂੰ ਇਕ ਪੇਸ਼ਕਸ਼ ਜਮ੍ਹਾਂ ਕਰੋ ਜਿਸ ਵਿੱਚ ਤੁਹਾਡਾ ਤਰਜੀਹਾਂ ਵਾਲਾ ਅਗਾਊਂ ਬਿਆਨ ਸ਼ਾਮਲ ਹੈ (ਜੇ ਤੁਹਾਡੇ ਕੋਲ ਕੋਈ ਹੈ)
ਤੁਹਾਡੀ ਇਲਾਜ ਕਰਨ ਵਾਲੀ ਟੀਮ ਇਸ ਬਾਰੇ ਰਿਪੋਰਟ ਲਿਖੇਗੀ ਕਿ ਉਹ ਕਿਉਂ ਸੋਚਦੇ ਹਨ ਕਿ ਤੁਹਾਨੂੰ ਲਾਜ਼ਮੀ ਇਲਾਜ ਕਰਵਾਉਣ ਦੀ ਲੋੜ ਹੈ। ਤੁਹਾਡੀ ਸੁਣਵਾਈ ਤੋਂ ਘੱਟੋ ਘੱਟ 2 ਕਾਰੋਬਾਰੀ ਦਿਨ ਪਹਿਲਾਂ ਇਸ ਰਿਪੋਰਟ ਦੀ ਕਾਪੀ ਤੁਹਾਨੂੰ ਦਿੱਤੀ ਜਾਣੀ ਚਾਹੀਦੀ ਹੈ। ਜੇ ਤੁਹਾਨੂੰ ਕੋਈ ਰਿਪੋਰਟ ਨਹੀਂ ਮਿਲੀ ਹੈ ਤਾਂ ਇਸ ਰਿਪੋਰਟ ਦੀ ਕਾਪੀ ਵਾਸਤੇ ਆਪਣੀ ਇਲਾਜ ਕਰਨ ਵਾਲੀ ਟੀਮ ਨੂੰ ਪੁੱਛੋ।
ਤੁਸੀਂ ਲਿਖ ਕੇ ਯੋਜਨਾ ਬਣਾ ਸਕਦੇ ਹੋ ਕਿ ਤੁਸੀਂ ਆਪਣੀ ਸੁਣਵਾਈ ਮੌਕੇ ਕੀ ਕਹਿਣਾ ਚਾਹੁੰਦੇ ਹੋ:
- ਜੇ ਤੁਸੀਂ ਹਸਪਤਾਲ ਵਿੱਚ ਹੋ, ਤਾਂ ਕੀ ਤੁਸੀਂ ਭਾਈਚਾਰੇ ਵਿੱਚ ਇਲਾਜ ਕਰਵਾਉਣਾ ਪਸੰਦ ਕਰੋਗੇ? ਕਿਉਂ?
- ਕਿਹੜੀ ਚੀਜ਼ ਤੁਹਾਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰ ਸਕਦੀ ਹੈ ਅਤੇ ਕੌਣ ਤੁਹਾਡੀ ਸਹਾਇਤਾ ਕਰ ਸਕਦਾ ਹੈ?
- ਕੀ ਲਾਜ਼ਮੀ ਇਲਾਜ ਕਰਵਾਉਣ ਲਈ ਚਾਰ ਮਾਪਦੰਡਾਂ ਵਿੱਚੋਂ ਕੋਈ ਹਨ ਜੋ ਤੁਹਾਡੇ 'ਤੇ ਲਾਗੂ ਨਹੀਂ ਹੁੰਦੇ? ਕਿਉਂ?
- ਕੀ ਇਲਾਜ ਕਰਨ ਵਾਲੀ ਟੀਮ ਦੀ ਰਿਪੋਰਟ ਵਿੱਚ ਕੁਝ ਗ਼ਲਤ ਹੈ?
ਤੁਸੀਂ ਸਾਡੇ 'ਮੈਂ ਟ੍ਰਿਬਿਊਨਲ ਨੂੰ ਕੀ ਦੱਸਣਾ ਚਾਹੁੰਦਾ ਹਾਂ' ਫਾਰਮ ਜਾਂ ਸਾਡੀ ਵੈੱਬਸਾਈਟ ਦੀ ਵਰਤੋਂ ਕਰਕੇ ਟ੍ਰਿਬਿਊਨਲ ਨੂੰ ਅਰਜ਼ੀ ਦੇ ਸਕਦੇ ਹੋ: www.mht.vic.gov.au
ਸਹਾਇਤਾ ਲਵੋ
ਜ਼ਿਆਦਾ ਜਾਣਕਾਰੀ ਜਾਂ ਸਾਨੂੰ ਸੰਪਰਕ ਕਰਨ ਲਈ
Mental Health Tribunal
1800 242 703
mht@mht.vic.gov.au
www.mht.vic.gov.au
ਦੋਭਾਸ਼ੀਏ ਵਾਸਤੇ
ਸਾਨੂੰ ਦੋਭਾਸ਼ੀਏ ਨਾਲ Translating and Interpreting Service (TIS National) ਰਾਹੀਂ 131 450 ਉਪਰ ਫੋਨ ਕਰੋ
ਜੇਕਰ ਤੁਹਾਨੂੰ ਸੁਣਵਾਈ ਦੌਰਾਨ ਦੋਭਾਸ਼ੀਆ ਚਾਹੀਦਾ ਹੈ ਆਪਣੀ ਸਿਹਤ ਸੇਵਾ ਨੂੰ ਦੱਸੋ। ਅਸੀਂ ਉਸ ਲਈ ਭੁਗਤਾਨ ਕਰਾਂਗੇ।
ਵਕੀਲ ਵਾਸਤੇ
Victoria Legal Aid
1300 792 387
Mental Health Legal Centre
(03) 9629 4422
ਆਪਣਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਲਈ
Independent Mental Health Advocacy
1300 947 820
contact@imha.vic.gov.au
ਕਿਸੇ ਹੋਰ ਮਨੋਵਿਗਿਆਨੀ ਤੋਂ ਦੂਸਰੀ ਰਾਇ ਲੈਣ ਲਈ
Psychiatric Second Opinion Service
1300 503 426
intake@secondopinion.org.au