ECT ਬਾਰੇ ਮੇਰੀ ਟ੍ਰਿਬਿਊਨਲ ਦੀ ਸੁਣਵਾਈ ਕਿਉਂ ਹੋਵੇਗੀ? 

Mental Health Tribunal ਫੈਸਲਾ ਕਰਦਾ ਹੈ ਕਿ ਕੀ ਮਰੀਜ਼ ਨੂੰ ਬਿਜਲੀ ਦੇ ਝਟਕਿਆਂ ਵਾਲੇ ਜ਼ਬਰੀ ਇਲਾਜ (ECT) ਦੀ ਲੋੜ ਹੈ। ਜੇਕਰ ਤੁਹਾਡਾ ਮਨੋਵਿਗਿਆਨੀ ਤੁਹਾਨੂੰ ECT ਦੇਣਾ ਚਾਹੁੰਦਾ ਹੈ ਪਰ ਤੁਸੀਂ ਜਾਣਕਾਰੀ ਵਾਲੀ ਸਹਿਮਤੀ ਨਹੀਂ ਦੇ ਸਕਦੇ ਹੋ ਤਾਂ ਉਹਨਾਂ ਨੂੰ ਮਨਜ਼ੂਰੀ ਵਾਸਤੇ Mental Health Tribunal ਨੂੰ ਅਰਜ਼ੀ ਜ਼ਰੂਰ ਦੇਣੀ ਚਾਹੀਦੀ ਹੈ।

ਅਸੀਂ ਸੁਤੰਤਰ ਟ੍ਰਿਬਿਊਨਲ ਹਾਂ ਅਤੇ ਤੁਹਾਨੂੰ ਜਾਇਜ਼ ਸੁਣਵਾਈ ਪ੍ਰਦਾਨ ਕਰਾਂਗੇ।

ECT ਬਾਰੇ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਕੀ ਹੁੰਦਾ ਹੈ?

ECT ਬਾਰੇ ਟ੍ਰਿਬਿਊਨਲ ਦੀ ਸੁਣਵਾਈ ਇਕ ਮੀਟਿੰਗ ਹੈ ਜਿੱਥੇ ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਨੂੰ ECT ਦੀ ਜ਼ਰੂਰੀ ਲੋੜ ਹੈ।

  1. ਟ੍ਰਿਬਿਊਨਲ ਦੇ ਤਿੰਨ ਮੈਂਬਰ ਤੁਹਾਡਾ ਇਲਾਜ ਕਰ ਰਹੀ ਟੀਮ ਦੀ ਰਿਪੋਰਟ ਅਤੇ ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣਕਾਰੀ ਨੂੰ ਪੜ੍ਹਦੇ ਹਨ
  2. ਅਸੀਂ ਤੁਹਾਡੇ ਅਤੇ ਤੁਹਾਡਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਦੇ ਹਾਂ। ਅਸੀਂ ਤੁਹਾਨੂੰ ਤੁਹਾਡੇ ਵਿਚਾਰਾਂ ਅਤੇ ਤਰਜੀਹਾਂ ਬਾਰੇ ਪੁੱਛਦੇ ਹਾਂ।
  3. ਅਸੀਂ ਫੈਸਲਾ ਕਰਦੇ ਹਾਂ ਕਿ ਜੇਕਰ ਤੁਹਾਨੂੰ ECT ਦੀ ਲੋੜ ਹੈ।
  4. ਅਸੀਂ ਤੁਹਾਨੂੰ ਆਪਣਾ ਫੈਸਲਾ ਦੱਸਦੇ ਹਾਂ।

ਸੁਣਵਾਈਆਂ ਵਿੱਚ ਲੱਗਭੱਗ ਇਕ ਘੰਟਾ ਲੱਗਦਾ ਹੈ। ਇਹ ਨਿੱਜੀ ਅਤੇ ਗੁਪਤ ਹੁੰਦੀਆਂ ਹਨ।

ਸੁਣਵਾਈਆਂ ਵਿੱਚ ਟ੍ਰਿਬਿਊਨਲ ਦੇ 3 ਮੈਂਬਰ ਹੁੰਦੇ ਹਨ:

  • ਕਾਨੂੰਨ ਵਾਲਾ ਮੈਂਬਰ
  • ਮਨੋਵਿਗਿਆਨੀ ਜਾਂ ਡਾਕਟਰੀ ਮੈਂਬਰ
  • ਭਾਈਚਾਰਕ ਮੈਂਬਰ।

ਟ੍ਰਿਬਿਊਨਲ ਕਿਵੇਂ ਫੈਸਲਾ ਕਰੇਗਾ ਕਿ ਕੀ ਮੈਨੂੰ ਈ ਸੀ ਟੀ (ECT) ਦੀ ਲੋੜ ਹੈ?

Mental Health Act 2014 ਦੇ ਮਾਪਦੰਡਾਂ ਉਪਰ ਅਧਾਰਿਤ ਅਸੀਂ ਫੈਸਲਾ ਕਰਾਂਗੇ ਕਿ ਕੀ ਤੁਹਾਨੂੰ ECT ਦੀ ਲੋੜ ਹੈ।

ਜੇਕਰ ਤੁਸੀਂ 18 ਸਾਲ ਤੋਂ ਵੱਡੇ ਲਾਜ਼ਮੀ ਮਰੀਜ਼ ਹੋ ਅਸੀਂ ECT ਸਿਰਫ ਤਾਂ ਹੀ ਮਨਜ਼ੂਰ ਕਰ ਸਕਦੇ ਹਾਂ ਜੇਕਰ:

  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਨਹੀਂ ਦੇ ਸਕਦੇ ਹੋ ਅਤੇ
  • ਤੁਹਾਡੇ ਇਲਾਜ ਕਰਨ ਦਾ ਕੋਈ ਘੱਟ ਪ੍ਰਤੀਬੰਧਿਤ ਤਰੀਕਾ ਨਹੀਂ ਹੈ।

ਜੇਕਰ ਤੁਸੀਂ 18 ਸਾਲ ਤੋਂ ਵੱਡੇ ਆਪਣੇ ਆਪ ਦਾਖਲ ਹੋਏ ਮਰੀਜ਼ ਹੋ ਅਸੀਂ ECT ਸਿਰਫ ਤਾਂ ਹੀ ਮਨਜ਼ੂਰ ਕਰ ਸਕਦੇ ਹਾਂ ਜੇਕਰ:

  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਨਹੀਂ ਦੇ ਸਕਦੇ ਹੋ ਅਤੇ
  • ਤੁਹਾਡੇ ਇਲਾਜ ਕਰਨ ਦਾ ਕੋਈ ਘੱਟ ਪ੍ਰਤੀਬੰਧਿਤ ਤਰੀਕਾ ਨਹੀਂ ਹੈ ਅਤੇ
  • ECT ਵਾਸਤੇ ਜਾਣਕਾਰੀ ਵਾਲੀ ਸਹਿਮਤੀ ਲਈ ਤੁਹਾਡੇ ਕੋਲ instructional directive ਹੈ ਜਾਂ ਤੁਹਾਡੇ medical treatment decision maker ਲਿਖਤੀ ਰੂਪ ਵਿੱਚ ECT ਵਾਸਤੇ ਜਾਣਕਾਰੀ ਵਾਲੀ ਸਹਿਮਤੀ ਦਿੰਦੇ ਹਨ।

ਜੇਕਰ ਤੁਸੀਂ 18 ਸਾਲ ਤੋਂ ਛੋਟੇ ਲਾਜ਼ਮੀ ਮਰੀਜ਼ ਹੋ ਅਸੀਂ ECT ਸਿਰਫ ਤਾਂ ਹੀ ਮਨਜ਼ੂਰ ਕਰ ਸਕਦੇ ਹਾਂ ਜੇਕਰ:

  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਲਿਖਤੀ ਰੂਪ ਵਿੱਚ ਦਿੱਤੀ ਹੈ ਜਾਂ
  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਨਹੀਂ ਦੇ ਸਕਦੇ ਹੋ ਅਤੇ
  • ਤੁਹਾਡੇ ਇਲਾਜ ਕਰਨ ਦਾ ਕੋਈ ਘੱਟ ਪ੍ਰਤੀਬੰਧਿਤ ਤਰੀਕਾ ਨਹੀਂ ਹੈ।

ਜੇਕਰ ਤੁਸੀਂ 18 ਸਾਲ ਤੋਂ ਛੋਟੇ ਆਪਣੇ ਆਪ ਦਾਖਲ ਹੋਏ ਮਰੀਜ਼ ਹੋ ਅਸੀਂ ECT ਸਿਰਫ ਤਾਂ ਹੀ ਮਨਜ਼ੂਰ ਕਰ ਸਕਦੇ ਹਾਂ ਜੇਕਰ:

  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਲਿਖਤੀ ਰੂਪ ਵਿੱਚ ਦਿੱਤੀ ਹੈ ਜਾਂ
  • ਤੁਸੀਂ ਜਾਣਕਾਰੀ ਵਾਲੀ ਸਹਿਮਤੀ ਨਹੀਂ ਦੇ ਸਕਦੇ ਹੋ ਪਰ ਇਕ ਵਿਅਕਤੀ, ਜਿਸ ਕੋਲ ਸਹਿਮਤੀ ਦੇਣ ਦਾ ਕਾਨੂੰਨੀ ਅਧਿਕਾਰ ਹੈ, ਉਸ ਨੇ ਜਾਣਕਾਰੀ ਵਾਲੀ ਸਹਿਮਤੀ ਲਿਖਤੀ ਰੂਪ ਵਿੱਚ ਦਿੱਤੀ ਹੈ ਅਤੇ
  • ਤੁਹਾਡੇ ਇਲਾਜ ਕਰਨ ਦਾ ਕੋਈ ਘੱਟ ਪ੍ਰਤੀਬੰਧਿਤ ਤਰੀਕਾ ਨਹੀਂ ਹੈ।

ਟ੍ਰਿਬਿਊਨਲ ਅਸਲ ਵਿੱਚ ਕੀ ਫੈਸਲਾ ਕਰੇਗਾ?

ਜੇਕਰ ਮਾਪਦੰਡ ਪੂਰੇ ਹੁੰਦੇ ਹਨ, ਟ੍ਰਿਬਿਊਨਲ ਆਦੇਸ਼ ਜਾਰੀ ਕਰੇਗਾ ਕਿ ਤੁਹਾਨੂੰ ECT ਲਾਜ਼ਮੀ ਲੈਣਾ ਪਵੇਗਾ ਅਤੇ ਫੈਸਲਾ ਕਰੇਗਾ ਕਿ:

  • ਆਦੇਸ਼ ਕਦੋਂ ਤੱਕ ਲਾਗੂ ਰਹੇਗਾ (ਵੱਧ ਤੋਂ ਵੱਧ 6 ਮਹੀਨਿਆਂ ਤੱਕ) ਅਤੇ
  • ਇਹ ਕਿੰਨੀ ਵਾਰੀ ਇਲਾਜ ਕਰਨ ਦੀ ਮਨਜ਼ੂਰੀ ਦਿੰਦਾ ਹੈ (ਵੱਧ ਤੋਂ ਵੱਧ 12 ਵਾਰੀ ਇਲਾਜ)।

ਜੇਕਰ ਮਾਪਦੰਡ ਪੂਰੇ ਨਹੀਂ ਹੁੰਦੇ ਹਨ, ਟ੍ਰਿਬਿਊਨਲ ਤੁਹਾਡੇ ਮਨੋਵਿਗਿਆਨਕ ਦੀ ਤੁਹਾਨੂੰ ECT ਦੇਣ ਦੀ ਅਰਜ਼ੀ ਨੂੰ ਰੱਦ ਕਰ ਦੇਵੇਗਾ।

ਮੈਂ ਸੁਣਵਾਈ ਲਈ ਕਿਉਂ ਜਾਵਾਂ?

ਇਕ ਮਹੱਤਵਪੂਰਣ ਹੈ ਕਿ ਤੁਸੀਂ ਸਾਨੂੰ ਦੱਸਣ ਲਈ ਕਿ ਤੁਸੀਂ ECT ਲੈਣ ਬਾਰੇ ਕੀ ਸੋਚਦੇ ਹੋ ਆਪਣੀ ਸੁਣਵਾਈ ਉਪਰ ਜਾਓ। ਜੇਕਰ ਤੁਸੀਂ ਨਹੀਂ ਜਾਉਗੇ ਤਾਂ ਸਾਨੂੰ ਤੁਹਾਡੇ ਤੋਂ ਬਿਨਾਂ ਹੀ ਫੈਸਲਾ ਲੈਣਾ ਪਵੇਗਾ।

ਆਪਣੀ ਸੁਣਵਾਈ ਲਈ ਤਿਆਰੀ ਕਿਵੇਂ ਕਰਨੀ ਹੈ?

ਤੁਸੀਂ ਤਿਆਰੀ ਵਾਸਤੇ ਇਹ ਚੀਜ਼ਾਂ ਕਰ ਸਕਦੇ ਹੋ:

  • ਕਿਸੇ ਨੂੰ ਤੁਹਾਡੀ ਤਿਆਰੀ ਵਿੱਚ ਸਹਾਇਤਾ ਕਰਨ ਲਈ ਕਹੋ
  • ਇਲਾਜ ਕਰ ਰਹੀ ਟੀਮ ਦੀ ਤੁਹਾਡੇ ਬਾਰੇ ਰਿਪੋਰਟ ਨੂੰ ਪੜ੍ਹੋ
  • ਯੋਜਨਾ ਬਣਾਓ ਕਿ ਤੁਸੀਂ ਕੀ ਕਹਿਣਾ ਹੈ
  • ਜੇਕਰ ਤੁਹਾਡੇ ਕੋਲ ਹੈ ਤਾਂ ਆਪਣੀ advance statement ਲੈ ਕੇ ਆਓ।

ਤੁਹਾਡੀ ਇਲਾਜ ਕਰ ਰਹੀ ਟੀਮ ਟ੍ਰਿਬਿਊਨਲ ਨੂੰ ਇਕ ਰਿਪੋਰਟ ਲਿਖੇਗੀ ਕਿ ਉਹ ਕਿਉਂ ਸੋਚਦੇ ਹਨ ਕਿ ਤੁਹਾਨੂੰ ECT ਦੀ ਲੋੜ ਹੈ। ਤੁਹਾਨੂੰ ਇਸ ਰਿਪੋਰਟ ਦੀ ਨਕਲ ਤੁਹਾਡੀ ਸੁਣਵਾਈ ਤੋਂ ਘੱਟੋ ਘੱਟ 2 ਦਿਨ ਪਹਿਲਾਂ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਤੁਹਾਨੂੰ ਨਹੀਂ ਮਿਲੀ ਹੈ ਤਾਂ ਆਪਣਾ ਇਲਾਜ ਕਰਨ ਵਾਲੀ ਟੀਮ ਨੂੰ ਨਕਲ ਵਾਸਤੇ ਕਹੋ।

ਤੁਸੀਂ ਆਪਣੀ ਸੁਣਵਾਈ ਦੌਰਾਨ ਕੀ ਕਹਿਣਾ ਚਾਹੁੰਦੇ ਹੋ ਇਹ ਸਭ ਕੁਝ ਲਿਖ ਕੇ ਇਸ ਦੀ ਯੋਜਨਾ ਬਣਾ ਸਕਦੇ ਹੋ:

  • ਤੁਹਾਡੀ ECT ਬਾਰੇ ਕੀ ਸਮਝ ਹੈ?
  • ਕੀ ਤੁਸੀਂ ECT ਲੈਣਾ ਚਾਹੁੰਦੇ ਹੋ ਅਤੇ ਕਿਉਂ
  • ਕੋਈ ਹੋਰ ਇਲਾਜ ਜਿਸ ਨੂੰ ਤੁਸੀਂ ਤਰਜੀਹ ਦਿੰਦੇ ਹੋ ਅਤੇ ਕਿਉਂ
  • ਕੀ ਰਿਪੋਰਟ ਵਿੱਚ ਕੋਈ ਚੀਜ਼ ਗਲ਼ਤ ਹੈ?

ਸਹਾਇਤਾ ਲਵੋ

ਜ਼ਿਆਦਾ ਜਾਣਕਾਰੀ ਜਾਂ ਸਾਨੂੰ ਸੰਪਰਕ ਕਰਨ ਲਈ
 

Mental Health Tribunal
1800 242 703
mht@mht.vic.gov.au
www.mht.vic.gov.au


ਦੋਭਾਸ਼ੀਏ ਵਾਸਤੇ

ਸਾਨੂੰ ਦੋਭਾਸ਼ੀਏ ਨਾਲ Translating and Interpreting Service (TIS National) ਰਾਹੀਂ 131 450 ਉਪਰ ਫੋਨ ਕਰੋ

ਜੇਕਰ ਤੁਹਾਨੂੰ ਸੁਣਵਾਈ ਦੌਰਾਨ ਦੋਭਾਸ਼ੀਆ ਚਾਹੀਦਾ ਹੈ ਆਪਣੀ ਸਿਹਤ ਸੇਵਾ ਨੂੰ ਦੱਸੋ। ਅਸੀਂ ਉਸ ਲਈ ਭੁਗਤਾਨ ਕਰਾਂਗੇ।


ਵਕੀਲ ਵਾਸਤੇ

Victoria Legal Aid
1300 792 387

Mental Health Legal Centre 
(03) 9629 4422

ਆਪਣਾ ਇਲਾਜ ਕਰ ਰਹੀ ਟੀਮ ਨਾਲ ਗੱਲਬਾਤ ਕਰਨ ਵਿੱਚ ਸਹਾਇਤਾ ਲਈ

Independent Mental Health Advocacy 
1300 947 820
contact@imha.vic.gov.au

ਕਿਸੇ ਹੋਰ ਮਨੋਵਿਗਿਆਨੀ ਤੋਂ ਦੂਸਰੀ ਰਾਇ ਲੈਣ ਲਈ

Psychiatric Second Opinion Service
1300 503 426
intake@secondopinion.org.au